ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਟਰਾਂਸਪੋਰਟ ਸੁਸਾਇਟੀ ਦੈਹਣੀ ਦੇ ਟਰੱਕ ਮਾਲਕਾਂ ਨੂੰ ਗੁ...

ਟਰਾਂਸਪੋਰਟ ਸੁਸਾਇਟੀ ਦੈਹਣੀ ਦੇ ਟਰੱਕ ਮਾਲਕਾਂ ਨੂੰ ਗੁੰਡਿਆਂ ਵੱਲੋਂ ਕੁੱਟਣ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ

ਟਰਾਂਸਪੋਰਟ ਸੁਸਾਇਟੀ ਦੈਹਣੀ ਦੇ ਟਰੱਕ ਮਾਲਕਾਂ ਨੂੰ ਗੁੰਡਿਆਂ ਵੱਲੋਂ ਕੁੱਟਣ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ
ਇਨਸਾਫ ਲੈਣ ਲਈ ਟਰੱਕ ਮਾਲਕਾਂ ਦਾ ਸਾਥ ਦੇਣ ਦਾ ਕੀਤਾ ਐਲਾਨ
 
ਨੰਗਲ 26 ਨਵੰਬਰ , 
            ਬੀਤੇ ਦਿਨੀਂ ਟਰਾਂਸਪੋਰਟ ਸੁਸਾਇਟੀ ਦੈਹਣੀ ਵਿਖੇ ਟਰੱਕ ਮਾਲਕਾਂ ਤੇ ਜਾਨ ਲੇਵਾ ਹਮਲਾ ਕਰਨ ਦੀ ਅੱਜ ਟਰਾਂਸਪੋਰਟ ਸੁਸਾਇਟੀ ਨੰਗਲ ਦੇ ਟਰੱਕ ਮਾਲਕਾਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਟਰੱਕ ਮਾਲਕਾਂ ਦੀ ਮੀਟਿੰਗ ਨਰਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਜਾਨਲੇਵਾ ਹਮਲਾ ਨੂੰ ਕਰਨ ਵਾਲੇ ਗੁੰਡਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਇਹ ਹਮਲਾ ਸੋਚ ਸਮਝ ਕੇ ਮੰਤਰੀ ਦੀ ਸ਼ਹਿ ਤੇ ਹੋਇਆ ਹੈ ਕਿਉਂਕਿ ਟਰੱਕ ਮਾਲਕ ਵਾਰ ਵਾਰ ਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਪਹਿਲਾਂ ਵੀ ਦੱਸ ਚੁੱਕੇ ਹਨ ਕਿ ਉਹਨਾਂ ਤੇ ਹਮਲਾ ਕਰਨ ਦੀ ਯੋਜਨਾ ਬਣ ਰਹੀ ਹੈ। ਇਹ ਸਬੰਧੀ ਅੱਜ ਹੋਰ ਜਾਣਕਾਰੀ ਦਿੰਦਿਆਂ ਟਰੱਕ ਮਾਲਕ ਕਾਮਰੇਡ ਸੁਰਜੀਤ ਸਿੰਘ ਢੇਰ, ਹਰਜਾਪ ਸਿੰਘ  ਹਾਜੀਪੁਰ ਨੇ ਦੱਸਿਆ ਕਿ ਮੰਤਰੀ  ਦੈਹਣੀ ਟਰਾਂਸਪੋਰਟ ਸੋਸਾਇਟੀ ਤੇ ਆਪਣੇ ਚਹੇਤਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ ਜਦਕਿ ਬੜੀ ਮੁਸ਼ਕਿਲ ਨਾਲ ਉਥੋਂ ਦੇ ਟਰੱਕ ਮਾਲਕਾਂ ਨੇ ਆਪਣਾ ਰੁਜ਼ਗਾਰ ਬਚਾਇਆ ਹੈ।ਪਰ ਹੁਣ ਵੋਟਾਂ ਕਰਾਉਣ ਦੀ ਬਜਾਏ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।ਇਸ ਤੋਂ ਪਹਿਲਾਂ ਵੀ ਟਰੱਕ ਮਾਲਕਾਂ ਨੂੰ ਡਰਾ ਧਮਕਾ ਕੇ ਕਮਰਿਆਂ ਦੇ ਤਾਲੇ ਤੋੜ ਕੇ ਪੁਲਿਸ ਦੀ ਸ਼ਹਿ ਤੇ ਕੁਝ ਲੋਕ ਬੈਠਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਰ ਤਮਾਮ ਟਰੱਕ ਮਾਲਕਾਂ ਦੇ ਇਕਮੁੱਠਤਾ ਕਾਰਨ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ। ਹੁਣ ਅਗਵਾਈ ਕਰ ਰਹੇ ਲੋਕਾਂ ਨੂੰ ਦਬਾਉਣ ਲਈ ਮੰਤਰੀ ਨੇ ਆਪਣੇ ਚਹੇਤਿਆਂ ਕੋਲੋਂ ਟਰੱਕ ਮਾਲਕਾਂ ਤੇ ਜਾਨਲੇਵਾ ਹਮਲਾ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਹੈ ਕਿ ਮੰਤਰੀ ਸਾਹਿਬ ਹੋਸੀ ਰਾਜਨੀਤੀ ਉੱਤੇ ਉਤਰ ਆਏ ਹੈ। ਹਮਲੇ ਦੇ ਵਿੱਚ ਬਲਵੀਰ ਸਿੰਘ ਬਲੋਲੀ, ਸੁਖਦੇਵ ਸਿੰਘ ਮੋੜਾ, ਅਜਮੇਰ ਸਿੰਘ ਮੱਸੇਵਾਲ, ਸਤਵਿੰਦਰ ਸਿੰਘ ਮਝੈੜ, ਜਸਪ੍ਰੀਤ ਸਿੰਘ ਮਜਾਰੀ ਨੂੰ ਸਖਤ ਜਖਮੀ ਕਰ ਦਿੱਤਾ ਗਿਆ ਹੈ।ਜੋ ਕਿ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਹਨ।ਇਸ ਮੌਕੇ ਦੇ ਦੱਸਿਆ ਜਾਂਦਾ ਕਿ ਕੁਝ ਫਾਇਰ ਵੀ ਕੀਤੇ ਗਏ। ਪਰ ਪੁਲਿਸ ਨੇ ਪੀੜਿਤ ਲੋਕਾਂ ਤੇ ਹੀ ਪਰਚਾ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਤੰਤਰ ਨੂੰ ਮੰਤਰੀ ਪੂਰੀ ਤਰਾਂ ਚਲਾ ਰਿਹਾ ਹੈ। ਆਪਣੇ ਨਾਲ ਹੋਈ ਵਧੀਕੀ ਦੇ ਸੰਬੰਧ ਵਿੱਚ ਟਰੱਕ ਮਾਲਕ ਬੀਤੇ ਕੱਲ ਰੋਪੜ ਦੇ ਐਸਐਸਪੀ ਨੂੰ ਮਿਲ ਕੇ ਇਨਸਾਫ ਦੀ ਮੰਗ ਕਰ ਚੁੱਕੇ ਹਨ।  ਅੱਜ ਟਰੱਕ ਮਾਲਕ ਬਲਦੇਵ ਸਿੰਘ, ਤੇਜਾ ਸਿੰਘ ,ਪ੍ਰਕਾਸ਼ ਸਿੰਘ, ਕੁਨਾਲ, ਬਲਵੀਰ ਸਿੰਘ ਬਿੱਲਾ, ਅਵਤਾਰ ਸਿੰਘ, ਦਰਸ਼ਨ ਸਿੰਘ ਬਾਠ ਨੇ ਦੱਸਿਆ ਕਿ ਜੇ ਟਰੱਕ ਮਾਲਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਹਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਪੰਜਾਬ ਦੇ ਉੱਚ ਅਧਿਕਾਰੀ ਕੋਲੋਂ ਮੰਗ ਕੀਤੀ ਕਿ ਉਹ ਟਰੱਕ ਮਾਲਕਾਂ ਨਾਲ ਹੋਈ ਵਧੀਕੀ ਦਾ ਇਨਸਾਫ ਦੇਣ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ।