ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ  ਮੀਟਿੰਗ ਹੋਈ ਪਿੰ...

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ  ਮੀਟਿੰਗ ਹੋਈ ਪਿੰਡ ਖੋਖਰ ਵਿਖੇ ਹੋਈ

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ  ਮੀਟਿੰਗ ਹੋਈ ਪਿੰਡ ਖੋਖਰ ਵਿਖੇ ਹੋਈ
7 ਦਸੰਬਰ ਨੂੰ ਚੰੜੀਗੜ ਮੋਰਚੇ ਸਬੰਧੀ ਮੀਟਿੰਗ ਵਿੱਚ ਹੋਇਆ ਵਿਚਕਾਰ ਵਟਾਂਦਰਾ 
 
ਇਹ ਗਠਜੋੜ ਸਿਰਫ ਇਕ ਚੋਣ ਸਟੰਟ ਤੋਂ ਵਧ ਕੇ ਕੁਝ ਵੀ ਨਹੀਂ -ਕਿਸਾਨ ਆਗੂ 
 
ਖਨੌਰੀ, 26 ਨਵੰਬਰ,
         ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਮੂਣਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਮੰਡਵੀ ਦੀ ਅਗਵਾਈ ਵਿੱਚ ਪਿੰਡ ਖੋਖਰ ਦੇ ਗੁਰੂ ਘਰ ਵਿਖੇ ਹੋਈ।
 
ਜਿਸ ਵਿੱਚ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ, ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਅਤੇ ਸੁਖਦੇਵ ਸ਼ਰਮਾ ਭਟਾਲ ਖੁਰਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
 
ਮੀਟਿੰਗ ਵਿੱਚ ਵਿਚਾਰਾਂ ਕਰਦਿਆਂ ਕਿਸਾਨ ਆਗੂਆਂ ਨੇ ਆਉਣ ਵਾਲੇ 7 ਦਸੰਬਰ ਦੇ ਚੰਡੀਗੜ੍ਹ ਮੋਰਚੇ ਦੀ ਤਿਆਰੀ ਬਾਰੇ ਵਿਚਾਰ ਕੀਤਾ।
 
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀ ਮੀਟਿੰਗ ਵਿੱਚ ਕੀਤੀਆਂ ਗਈਆਂ ਸਾਰੀਆਂ ਮੰਗਾਂ, ਜੋ ਸਰਕਾਰ ਨੇ ਮਨਜ਼ੂਰ ਕਰਨ ਦਾ ਵਾਅਦਾ ਕੀਤਾ ਸੀ, ਵਿੱਚੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਸੋ ਉਨ੍ਹਾਂ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ 7 ਦਸੰਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚਣਗੇ, ਤਾਂ ਕਿ ਆਪਣੀਆਂ ਮੰਗਾਂ ਮਨਵਾਉਣ ਵਿੱਚ ਸਫਲ ਹੋ ਸਕਣ।
 
ਕਿਸਾਨ ਆਗੂਆਂ ਨੇ ਦੱਸਿਆ ਕਿ ਕੁਝ ਸਿਆਸੀ ਪਾਰਟੀਆਂ ਆਪਸ ਵਿੱਚ ਚੋਣਾਵੀ ਗੱਠਜੋੜ ਕਰ ਰਹੀਆਂ ਹਨ, ਜੋ ਇੱਕ ਚੋਣਾਂ ਜਿੱਤਣ ਦਾ ਸਟੰਟ ਕਿਹਾ ਜਾ ਸਕਦਾ ਹੈ। ਕਿਉਂਕਿ ਜੋ ਅਕਾਲੀ ਪਾਰਟੀ 2021 ਦੇ ਸੰਘਰਸ਼ ਦੌਰਾਨ ਭਾਜਪਾ ਨੂੰ ਛੱਡ ਕੇ ਆਈ ਸੀ, ਕਿਹਾ ਸੀ ਕਿ ਕਿਸਾਨੀ ਮੰਗਾਂ ਜ਼ਰੂਰੀ ਨੇ, ਪਰ ਉਨ੍ਹਾਂ ਨੇ ਆਪਣੇ ਹਿੱਤਾਂ ਵਾਸਤੇ ਹੁਣ ਉਸੇ ਭਾਜਪਾ ਪਾਰਟੀ ਨਾਲ ਚੋਣ ਗੱਠਜੋੜ ਕਰ ਲਿਆ ਹੈ ।
 
ਸੋ ਹੁਣ ਸੁਖਬੀਰ ਸਿੰਘ ਬਾਦਲ ਦੱਸੇ ਕਿ ਹੁਣ ਭਾਜਪਾ ਦੁੱਧ ਧੋਤੀ ਕਿਵੇਂ ਹੋ ਗਈ? ਦਿੱਲੀ ਮੋਰਚੇ ਦੇ ਸੰਘਰਸ਼ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ, ਆਰਥਿਕ ਨੁਕਸਾਨ ਹੋਇਆ, ਪਰ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ। ਸੋ ਅਸੀਂ ਇਸ ਚੋਣ ਗੱਠਜੋੜ ਨੂੰ ਇੱਕ ਸਟੰਟ ਕਹਿ ਰਹੇ ਹਾਂ, ਕਿਉਂਕਿ ਲੋਕਾਂ ਦੀਆਂ ਮੰਗਾਂ ਪ੍ਰਤੀ ਇਹ ਪਾਰਟੀਆਂ ਗੰਭੀਰ ਨਹੀਂ ਹਨ ।ਕਿਸਾਨ ਆਗੂਆਂ ਨੇ ਸਵਾਲ ਕੀਤਾ ਕਿ ਸੈਂਟਰ ਦੀ ਭਾਜਪਾ ਸਰਕਾਰ ਨੇ ਸਾਰੀਆਂ ਫਸਲਾਂ ਤੇ ਐੱਮਐੱਸਪੀ ਲਾਗੂ ਕਰ ਦਿੱਤੀ ਹੈ, ਕਿ ਆਮਦਨ ਦੁੱਗਣੀ ਕਰਨ, ਕਿਸਾਨਾਂ ਸਿਰ ਮੱੜ੍ਹੇ ਝੂਠੇ ਪਰਚੇ ਰੱਦ ਕਰਨ ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਰਗੇ ਮਾਮਲੇ ਹੱਲ ਕਰ ਦਿੱਤੇ ਹਨ ।ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ ਤੇ ਹਰਿਆਣਾ ਦੇ ਬਾਡਰ ਤੇ ਅਤਿਆਚਾਰ ਕੀਤਾ ਅਤੇ ਨੌਜਵਾਨ ਕਿਸਾਨ ਸ਼ੂਭਕਰਨ ਨੂੰ ਸ਼ਹੀਦ ਕੀਤਾ ਕੀ ਉਨ੍ਹਾਂ ਕਿਸਾਨਾਂ ਨੂੰ ਇਨਸਾਫ ਦਿੱਤਾ ਗਿਆ ਹੈ,ਕਿਸਾਨ ਆਗੂਆਂ ਨੇ ਸੁਖਬੀਰ ਬਾਦਲ ਨੂੰ ਸਿੱਧੇ ਸਵਾਲ ਕੀਤੇ ਕਿ ਜਿਹੜੇ ਕਹਿੰਦੇ ਸਨ ਕਿ ਡੀ ਐਨ ਏ ਟੈਸਟ ਕਰਵਾਉਣਾ ਚਾਹੀਦਾ ਹੈ ਉਹ ਟੈਸਟ ਹੁਣ ਕਿਉਂ ਨਹੀਂ ਹੋ ਸਕਦੇ ।
ਇਸ ਮੌਕੇ ਬਲਾਕ ਆਗੂ ਮੁਖਤਿਆਰ ਸਿੰਘ ਮੰਡਵੀ ਬੀਰਬਲ ਸਿੰਘ ਹਮੀਰਗੜ ਦਰਸ਼ਨ ਸਿੰਘ ਖੋਖਰ ਹਰਭਗਵਾਨ ਸਿੰਘ ਗੁਰਜੀਤ ਸਿੰਘ ਕੜੈਲ ਜਸਬੀਰ ਸਿੰਘ ਥੇੜ੍ਹੀ ਆਦਿ ਕਿਸਾਨ ਆਗੂ ਹਾਜ਼ਰ ਸਨ।