ਕੋਟ ਈਸੇ ਖਾ,26 ਨਵੰਬਰ,
ਪੰਜਾਬ ਮੰਡੀ ਬੋਰਡ ਫੀਲਡ ਇੰਪਲਾਈਜ ਯੂਨੀਅਨ ਦੀ ਮੀਟਿੰਗ ਪੰਜਾਬ ਮੰਡੀ ਬੋਰਡ ਮੈਨੇਜਮੈਂਟ ਗੁਰਿੰਦਰ ਸਿੰਘ ਚੀਮਾ ਚੀਫ ਇੰਜੀਨੀਅਰ ਨਾਲ ਹੋਈ ਇਹ ਮੀਟਿੰਗ ਚੰਗੇ ਮਹੌਲ ਵਿੱਚ ਹੋਈ ਚੀਫ ਇੰਜੀਨੀਅਰ ਨੇ ਕਰਮਚਾਰੀਆਂ ਦੀ ਸਾਰੀਆਂ ਮੰਗਾ ਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ ਜਿਸ ਵਿੱਚ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਰਿਵਾਲਿਟ ਕੀਤੇ ਗਏ 24 ਇਲੈਕਟ੍ਰੀਸ਼ਨ 2011 ਤੋ ਬਹਾਲ ਕਰਨ, ਹੈਲਪਰ, ਇਲੈਕਟ੍ਰੀਸ਼ਨ, ਸੁਪਰਵਾਈਜ਼ਰ, ਪੰਪ ਉਪਰੇਟਰ, ਆਦਿ ਕਰਮਚਾਰੀਆਂ ਨੂੰ ਟੈਕਨੀਸਨ ਬਣਾਉਣ ਬਾਰੇ ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਪ੍ਰਧਾਨ ਗੁਰਮੀਤ ਸਿੰਘ ਕੋਟ ਈਸੇ ਖਾ(ਮੋਗਾ), ਜਨਰਲ ਸਕੱਤਰ ਗੋਪਾਲ ਚੰਦ ਮੋਹਾਲੀ, ਯਾਦਵਿੰਦਰ ਸਿੰਘ ਬਰਾੜ ਕੈਸ਼ੀਅਰ ਫਰੀਦਕੋਟ,ਸਰਪ੍ਰਸਤ ਖੁਸ਼ਵੰਤ ਸਿੰਘ ਬਾਜਵਾ ਲੁਧਿਆਣਾ,ਟੇਕ ਸਿੰਘ ਪ੍ਰਧਾਨ ਗੁਰਦਾਸਪੁਰ,ਸੰਗਰੂਰ ਪ੍ਰਧਾਨ ਰੁਪਿੰਦਰ ਸਿੰਘ, ਹਰਿੰਦਰ ਸਿੰਘ ਖਾਲਸਾ ਪਟਿਆਲਾ, ਗੁਰਚਰਨ ਸਿੰਘ ਪ੍ਰਧਾਨ ਅਮ੍ਰਿਤਸਰ, ਰਾਜਿੰਦਰ ਕੁਮਾਰ ਫਰੀਦਕੋਟ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਲੁਧਿਆਣਾ,ਬਲਵਿੰਦਰ ਸਿੰਘ ਕਪੂਰਥਲਾ ਪ੍ਰਧਾਨ ਆਦਿ ਆਗੂ ਹਾਜ਼ਰ ਹੋਏ।