ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਵਿਦਿਅਕ ਮੁਕਾਬਲਿਆਂ ਚ ਸੈਂਟਰ ਮਾਨਾ ਪੱਤੀ ਚੀਮਾ ਨੇ ਜਿ...

ਵਿਦਿਅਕ ਮੁਕਾਬਲਿਆਂ ਚ ਸੈਂਟਰ ਮਾਨਾ ਪੱਤੀ ਚੀਮਾ ਨੇ ਜਿੱਤੀ ਓਵਰ ਆਲ ਟ੍ਰਾਫੀ

ਵਿਦਿਅਕ ਮੁਕਾਬਲਿਆਂ ਚ ਸੈਂਟਰ ਮਾਨਾ ਪੱਤੀ ਚੀਮਾ ਨੇ ਜਿੱਤੀ ਓਵਰ ਆਲ ਟ੍ਰਾਫੀ
ਸੀਐਚਟੀ ਦਲਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਦਿੱਤੀ ਵਧਾਈ
 
ਚੀਮਾ ਮੰਡੀ, 25 ਨਵੰਬਰ,
             ਬਲਾਕ ਚੀਮਾ ਅਧੀਨ ਪੈਂਦੇ ਵੱਖ-ਵੱਖ ਸੈਂਟਰਾਂ ਵਿੱਚ ਵਿਦਿਅਕ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਲਿਖਾਈ,ਕਵਿਤਾ, ਚਿੱਤਰਕਲਾ ਅਤੇ ਹੋਰ ਵੱਖ-ਵੱਖ ਵਿੱਦਿਅਕ ਗਤੀਵਿਧੀਆਂ ਵਿੱਚ ਹਿੱਸਾ ਲਿਆ।ਸੀਐਚਟੀ ਚੀਮਾ ਦਲਜੀਤ ਸਿੰਘ ਨੇ ਦੱਸਿਆ ਕਿ ਓਵਰਆਲ ਜੇਤੂ ਸੈਂਟਰ ਸਕੂਲ ਸਰਕਾਰੀ ਪ੍ਰਾਈਮਰੀ ਸਕੂਲ ਮਾਨਾ ਪੱਤੀ ਚੀਮਾ ਰਿਹਾ।ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ,ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਚੀਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਦੇ ਬੱਚਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗਾਈਡ ਅਧਿਆਪਕ ਬੀਰਪਾਲ ਕੌਰ,ਗੁਰਮੀਤ ਕੌਰ, ਕੁਲਦੀਪ ਸਿੰਘ ਅਤੇ ਸ਼ਿੰਦਰਪਾਲ ਕੌਰ ਮਾਨਾ ਪੱਤੀ ਚੀਮਾ ਅਤੇ ਹੈੱਡ ਟੀਚਰ ਮਨਦੀਪ ਕੌਰ ਸ਼ਾਹਪੁਰ ਕਲਾਂ,ਪ੍ਰਦੀਪ ਕੌਰ ਬੱਲੋ ਪੱਤੀ ਚੀਮਾ ਅਤੇ ਪ੍ਰਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਨੇ ਅਗਵਾਈ ਕੀਤੀ। ਇਹਨਾਂ ਮੁਕਾਬਲਿਆਂ ਦੇ ਸਾਰੇ ਹੀ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਮਿਹਨਤ ਕਰਵਾਉਣ ਤੇ ਸਕੂਲ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।