ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Politics ਪ੍ਰਧਾਨ ਮੰਤਰੀ ਦੀ ਨਿਰੰਤਰ 25 ਸਾਲ ਸੇਵਾ ਪੂਰੀ ਹੋਣ ਤ...

ਪ੍ਰਧਾਨ ਮੰਤਰੀ ਦੀ ਨਿਰੰਤਰ 25 ਸਾਲ ਸੇਵਾ ਪੂਰੀ ਹੋਣ ਤੇ ਡਕਾਲਾ ਚ ਵਿਸ਼ਾਲ ਰੈਲੀ ਦਾ ਆਯੋਜਨ

ਪ੍ਰਧਾਨ ਮੰਤਰੀ ਦੀ ਨਿਰੰਤਰ 25 ਸਾਲ ਸੇਵਾ ਪੂਰੀ ਹੋਣ ਤੇ ਡਕਾਲਾ ਚ ਵਿਸ਼ਾਲ ਰੈਲੀ ਦਾ ਆਯੋਜਨ

ਬਲਬੇੜ੍ਹਾ 8 ਅਕਤੂਬਰ ,

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ  ਦੇ ਸੱਤਾ ਚ 25 ਸਾਲ ਦੀ ਸੇਵਾ ਪੂਰੀ ਹੋਣ ਦੀ ਖੁਸ਼ੀ ਵਿਚ ਅੱਜ ਡਕਾਲਾ ਵਿਖੇ ਰਣਜੀਤ ਬੱਬੀ ਮੰਡਲ ਪ੍ਰਧਾਨ ਦੀ ਅਗਵਾਈ ਵਿਚ ਇਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਹਰਮੇਸ਼ ਗੋਇਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਅਪਣੇ ਪ੍ਰਧਾਨ ਮੰਤਰੀ ਤੇ ਮਾਣ ਹੈ ਸ੍ਰੀ ਨਰਿੰਦਰ ਮੋਦੀ ਦਾ ਕੰਮ ਬੋਲ ਰਿਹਾ ਹੈ ਉਹਨਾ ਨੂੰ ਵੋਟ ਚੋਰੀ ਦੇ ਮੁੱਦੇ ਤੇ ਕੀਤੇ ਸਵਾਲ ਵਿਚ ਉਹਨਾ ਕਿਹਾ ਕੇ ਜਿਸ ਜਗ੍ਹਾ ਕਾਂਗਰਸ ਜਿੱਤ ਜਾਂਦੀ ਹੈ ਓਥੇ ਚੋਣ ਕਮਿਸ਼ਨ ਅਤੇ ਈਵੀਐਮ  ਠੀਕ ਹੋ ਜਾਂਦੀ ਹੈ ਜਿਸ ਜਗ੍ਹਾ ਹਾਰ ਜਾਂਦੀ ਹੈ ਓਥੇ ਈਵੀਐਮ ਮਸ਼ੀਨਾਂ ਖਰਾਬ ਹੋ ਜਾਂਦੀਆ ਹਨ ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹਲਕਾ ਇੰਚਾਰਜ  ਸੁਰਿੰਦਰ ਸਿੰਘ ਖੇੜਕੀ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕੰਮ ਸਦਕਾ ਦੇਸ਼ ਤਰੱਕੀ ਦੀ ਰਾਹ ਦਿਖਾਈ ਦੇ ਰਿਹਾ ਹੈ।ਇਸ ਮੌਕੇ ਸ.ਖੇੜਕੀ ਨੂੰ ਪੰਜਾਬ ਚ ਹੋਈ ਈਡੀ ਦੀ ਰੇਡ ਤੇ ਪੁੱਛੇ ਸਵਾਲ ਵਿੱਚ ਓਨਾ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਰਵਾਈ ਹੋ ਰਹੀ ਹੈ।  ਇਸ ਵਿਚ ਬੀਜੇਪੀ ਦਾ ਕੀ ਰੋਲ ਹੈ। ਖੇੜਕੀ ਨੇ ਕਿਹਾ ਕਿ ਬੀਜੇਪੀ ਅਪਣੀ ਮਿਹਨਤ ਨਾਲ ਪੰਜਾਬ ਚ ਸਰਕਾਰ ਬਣਾਉਣ ਜਾ ਰਹੀ ਹੈ।ਇਸ ਮੌਕੇ ਡਕਾਲਾ ਸਰਕਲ ਦੇ ਪ੍ਰਧਾਨ ਅਤੇ  ਜਰਨਲ ਸਕੱਤਰ ਬੱਬਲੀ ਪਸਿਆਣਾ,  ਜਰਨਲ ਸਕੱਤਰ ਜਸਪਾਲ ਸਿੰਘ ਖੁਸਰੋਪੁਰ, ਗੁਰਸੇਵਕ ਸਿੰਘ, ਵਿਕਾਸ ਕੁਮਾਰ ਬੀ ਸੀ ਮੋਰਚਾ, ਜਗਜੀਤ ਸਿੰਘ, ਬ੍ਰਿਜਪਾਲ ਭੱਟੀ, ਕਿਸਾਨ ਮੋਰਚਾ ਅਮਨਦੀਪ ਸਿੰਘ, ਭਲਿੰਦਰ ਸਿੰਘ,ਅਮਨਦੀਪ ਸਿੰਘ ਐਸ ਸੀ ਮੋਰਚਾ, ਜਗਤਾਰ ਸਿੰਘ ਤਾਰੀ, ਸ਼ਾਮ ਸਿੰਘ, ਵਿਕਰਮ ਸਿੰਘ ਆਦਿ ਮੋਜੂਦ ਸਨ।