ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Politics ਬਸਪਾ ਸਪੋਟਰ ਟੀਮ ਇਟਲੀ ਨੇ ਡਾ ਅੰਬੇਡਕਰ ਇੰਟਰਨੈਸ਼ਨਲ...

ਬਸਪਾ ਸਪੋਟਰ ਟੀਮ ਇਟਲੀ ਨੇ ਡਾ ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਟੀਮ ਦਾ ਡਾ ਕਰੀਮਪੁਰੀ ਦੇ ਸਨਮਾਨ ਚ ਰੱਖੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਕੀਤਾ ਧੰਨਵਾਦ

ਬਸਪਾ ਸਪੋਟਰ ਟੀਮ ਇਟਲੀ ਨੇ ਡਾ ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਟੀਮ ਦਾ ਡਾ ਕਰੀਮਪੁਰੀ ਦੇ ਸਨਮਾਨ ਚ ਰੱਖੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਕੀਤਾ ਧੰਨਵਾਦ
ਫਗਵਾੜਾ 9 ਅਕਤੂਬਰ ,
ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਟੀਮ ਦੇ ਸ੍ਰੀ ਹਰਜਿੰਦਰ ਮੱਲ ਅਤੇ ਸ੍ਰੀਮਤੀ ਚੰਚਲ ਮੱਲ ਨੇ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਦੇ ਇਟਲੀ ਦੌਰੇ ਨੂੰ ਸਫ਼ਲ ਬਣਾਉਣ ਵਿੱਚ  ਅਹਿਮ ਯੋਗਦਾਨ ਪਾਇਆ ਅਤੇ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਸਹਿਯੋਗ ਸਦਕਾ ਡਾ. ਕਰੀਮਪੁਰੀ ਜੀ ਨੂੰ ਇਟਲੀ ਦੀ ਧਰਤੀ ’ਤੇ ਪਹੁੰਚ ਕੇ ਇੱਥੋਂ ਦੇ ਬਹੁਜਨ ਭਾਈਚਾਰੇ ਨਾਲ ਰੂਬਰੂ ਹੋਣ, ਵਿਚਾਰ ਸਾਂਝੇ ਕਰਨ ਅਤੇ ਬਹੁਜਨ ਸਮਾਜ ਨੂੰ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦਾ ਮੌਕਾ ਮਿਲਿਆ। ਵਲਰਡ ਵਾਈਡ ਬੀ.ਐਸ.ਪੀ.ਸਪੋਰਟਸ ਦੇ ਸਾਥੀ ਪ੍ਰਭਦਿਆਲ ਇਟਲੀ ਨੇ ਕਿਹਾ ਕਿ ਡਾ.ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਟੀਮ ਦਾ ਯੋਗਦਾਨ ਸਿਰਫ਼ ਇੱਥੋਂ ਤੱਕ ਸੀਮਤ ਨਹੀਂ ਰਿਹਾ, ਸਗੋਂ ਬਹੁਜਨ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ, ਆਪਸੀ ਸੰਵਾਦ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਜਾਗਰੂਕਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਵੀ ਟੀਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਦੌਰਾ ਸਿਰਫ਼ ਇੱਕ ਮੁਲਾਕਾਤ ਨਹੀਂ, ਸਗੋਂ ਇਹ ਬਹੁਜਨ ਵਿਚਾਰਧਾਰਾ ਨੂੰ ਸਰਹੱਦਾਂ ਤੋਂ ਪਾਰ ਮਜ਼ਬੂਤ ਕਰਨ ਅਤੇ ਏਕਤਾ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪ੍ਰਭਦਿਆਲ ਨੇ ਕਿਹਾ ਕਿ ਆਓ, ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਬਹੁਜਨ ਏਕਤਾ, ਸਮਾਜਿਕ ਬਰਾਬਰੀ ਅਤੇ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਅੱਗੇ ਤੋਰੀਏ ਅਤੇ  
ਵਿਚਾਰਧਾਰਾ ਨਾਲ ਜੁੜਕੇ ਸਮਾਜ ਨੂੰ ਮਜ਼ਬੂਤ ਕਰੋ। ਪ੍ਰਭਦਿਆਲ ਇਟਲੀ ਅਤੇ ਸਮੁੱਚੀ ਟੀਮ ਵੱਲੋ ਡਾ.ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਟੀਮ ਵਲੋਂ ਦਿੱਤੇ ਮਹੱਤਵਪੂਰਨ ਸਹਿਯੋਗ ਦਿਲ ਦੀਆ ਗਹਿਰਾਈਆ ਤੋਂ ਧੰਨਵਾਦ ਕੀਤਾ।