ਸ਼ਹੀਦ ਕਾਮਰੇਡ ਨਛੱਤਰ ਸਿੰਘ ਦੀ ਬਰਸੀ ਮਨਾਉਣ ਬਾਰੇ ਹੋਈ ਵਿਚਾਰ ਚਰਚਾ
ਮੋਗਾ, 8 ਅਕਤੂਬਰ ,
ਟ੍ਰੇਡ ਯੂਨੀਅਨ ਕੌਂਸਲ ਮੋਗਾ ਦੀ ਮੀਟਿੰਗ ਕਾਮਰੇਡ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਖ ਵੱਖ ਟ੍ਰੇਡ ਯੂਨੀਅਨਾਂ ਦੇ ਆਗੂਆਂ ਗੁਰਮੇਲ ਸਿੰਘ ਨਾਹਰ, ਪਲਵਿੰਦਰ ਸਿੰਘ ਸਿੱਧੂ, ਅਮਨਦੀਪ ਕੌਰ ਰੱਤੂ, ਭੂਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ, ਰਾਜਬੀਰ ਸਿੰਘ, ਗੁਰਜੰਟ ਸਿੰਘ ਕੋਕਰੀ, ਜਗਸੀਰ ਸਿੰਘ ਖੋਸਾ, ਆਦਿ ਨੇ ਸ਼ਮੂਲੀਅਤ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਡਾ ਇੰਦਰਵੀਰ ਨੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38ਵੀਂ ਬਰਸੀ ਬਾਰੇ ਵਿਚਾਰ ਚਰਚਾ ਕਰਦਿਆਂ ਕਾ ਭੋਲਾ ਨੇ ਕਿਹਾ ਕਿ ਅਜਿਹੇ ਮਹਾਨ ਆਗੂਆ ਦੀਆਂ ਬਰਸੀਆਂ ਮਨਾ ਕੇ ਅਸੀਂ ਸਿਰਫ਼ ਉਹਨਾਂ ਨੂੰ ਚੇਤੇ ਹੀ ਨਹੀਂ ਕਰਦੇ ਸਗੋਂ ਉਹਨਾਂ ਦੀ ਜੀਵਨੀ ਤੋਂ ਸੇਧ ਲੈਂਦੇ ਹਾਂ।ਅਜਿਹੇ ਸਮਾਗਮਾਂ ਵਿਚ ਆਗੂਆਂ ਦੇ ਵਿਚਾਰ ਸੁਣਨ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੋਵੇਗਾ ਉਥੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੇਧ ਅਤੇ ਹੌਸਲਾ ਵੀ ਮਿਲਦਾ ਹੈ। ਉਹ ਲੋਕ ਸੁਭਾਗੇ ਹੁੰਦੇ ਹਨ ਜਿਹਨਾਂ ਨੂੰ ਅਜਿਹੇ ਆਗੂਆਂ ਦਾ ਸਾਥ ਮਾਨਣ ਦਾ ਮੌਕਾ ਮਿਲਦਾ ਹੈ। ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਨੇ ਬਰਸੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਡਾ ਇੰਦਰਵੀਰ ਨੇ ਦੇਸ਼ ਦੇ ਹਾਲਤਾਂ ਬਾਰੇ ਰੋਸ਼ਨੀ ਪਾਈ।