ਰਣ ਚੱਠਾ ਸਮੇਤ ਕਈ ਦਰਜਨਾਂ ਕਿਸਾਨ ਲਏ ਹਿਰਾਸਤ ਚ, ਕਿਸਾਨਾਂ ਨੇ ਅੱਗੇ ਬੈਠ ਰੋਕ ਲਈ ਬੱਸ
ਮੂਨਕ, 10 ਅਕਤੂਬਰ ,
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਬਲਰਾਂ ਵਿਖੇ ਹੋ ਰਹੀ ਲੋਕ ਮਿਲਣੀ ਦੇ ਪ੍ਰੋਗਰਾਮ ਦੌਰਾਨ ਪੁਲਿਸ ਨੂੰ ਉਸ ਵਕਤ ਭਾਜਣਾ ਪੈ ਗਈਆਂ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਦੇ ਜ਼ਿਲ੍ਹਾ ਭਰ ਚੋਂ ਆਏ ਆਗੂ ਤੇ ਵਰਕਰ ਪੁਲਿਸ ਨੂੰ ਝਕਾਨੀ ਦੇ ਕੇ ਮੁੱਖ ਮੰਤਰੀ ਦੇ ਪ੍ਰੋਗਰਾਮ ਨੇੜੇ ਪਹੁੰਚ ਗਏ । ਮੁੱਖ ਮੰਤਰੀ ਵੱਲੋਂ ਬਲਰਾਮ ਵਿਖੇ ਕੀਤੀ ਜਾਣ ਵਾਲੀ ਲੋਕ ਮਿਲਣੀ ਦੇ ਪ੍ਰੋਗਰਾਮ ਬਾਰੇ ਪਤਾ ਚੱਲਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਉਹ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਜਾਣਗੇ ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਗੁਰਬਖਸੀਤ ਸਿੰਘ ਬਾਲ ਕਲਾ ਤੇਜਾ ਨਾਲ ਸਕੱਤਰ ਰਨ ਸਿੰਘ ਚੱਠਾ ਦੀ ਅਗਵਾਈ ਵਿੱਚ ਬਲਾਕ ਲਹਿਰਾ, ਸੁਨਾਮ, ਦਿੜਬਾ ,ਭਵਾਨੀਗੜ੍ਹ ਤੋਂ ਆਏ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਲੇਹਲ ਕਲਾਂ ਵਿਖੇ ਇਕੱਠੇ ਹੋਏ ਸੀ। ਕਿਸਾਨਾਂ ਦੇ ਲੇਹਲ ਕਲਾਂ ਵਿਖੇ ਇਕੱਠੇ ਹੋਣ ਦੇ ਚਲਦਿਆਂ ਪੁਲਿਸ ਵੱਲੋਂ ਪਿੰਡ ਦੇ ਨਜ਼ਦੀਕ ਹੀ ਬੱਲਰਾਂ ਰੋਡ ਤੇ ਟਰਾਲੀਆਂ ਲਾ ਕੇ ਨਾਕਾਬੰਦੀ ਕੀਤੀ ਹੋਈ ਸੀ ਤੇ ਉਸ ਤੋਂ ਥੋੜਾ ਅੱਗੇ ਸੜਕ ਤੋਂ ਲੰਘਦੀ ਨਹਿਰ ਦੇ ਪੁਲ ਤੇ ਦੂਜੀ ਨਾਕਾਬੰਦੀ ਸੀ , ਪਰ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਦਾ ਤੰਤਰ ਉਸ ਵਕਤ ਫੇਲ ਹੋ ਗਿਆ ਜਦੋਂ ਕਿਸਾਨਾਂ ਨੇ ਪਿੰਡ ਲੇਹਲ ਕਲਾਂ ਤੋਂ ਬੱਲਰਾਂ ਨੂੰ ਜਾਂਦੇ ਸਿੱਧੇ ਰੋਡ ਜਿਸ ਦੇ ਨਾਕਾਬੰਦੀ ਕੀਤੀ ਹੋਈ ਸੀ ਦੀ ਬਜਾਏ ਪਿੰਡ ਪਾਪੜਾ ਵੱਲ ਦੀ ਹੋ ਕੇ ਬੱਲਰਾਂ ਵੱਲ ਨੂੰ ਸਪੀਡਾਂ ਖਿੱਚ ਦਿੱਤੀਆਂ ਤੇ ਪਿੰਡ ਬੱਲਰਾਂ ਪਹੁੰਚਣ ਤੇ ਕਾਮਯਾਬ ਹੋ ਗਏ । ਕਿਸਾਨਾ ਨੇ ਤੇਜ਼ੀ ਨਾਲ ਗੱਡੀਆਂ ਚੋਂ ਉਤਰਦਿਆਂ ਪੁਲਿਸ ਵੱਲੋਂ ਪਿੰਡ ਦੇ ਬੱਸ ਸਟੈਂਡ ਤੇ ਲਾਇਆ ਹੋਇਆ ਪਹਿਲਾ ਨਾਕਾ ਤੋੜ ਦਿੱਤਾ ਅਤੇ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਵੱਲ ਭੱਜ ਪਏ ਜਿੱਥੇ ਕਿਸਾਨਾਂ ਨੂੰ ਫੜਨ ਲਈ ਪੁਲਿਸ ਦੇ ਪੁਲਿਸ ਦੇ ਮਹਿਲਾ ਮੁਲਾਜ਼ਮਾਂ ਦੀਆਂ ਦੌੜਾਂ ਲੱਗਦੀਆਂ ਵੀ ਦਿਖੀਆਂ । ਇਸੇ ਦੌਰਾਨ ਪੁਲਿਸ ਜਿਲਾ ਆਗੂ ਰਨ ਸਿੰਘ ਚੱਠਾ ਸਮੇਤ ਕੁਝ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਲਹਿਰਾ ਗਾਗਾ ਦੇ ਥਾਣੇ ਵੱਲ ਲੈ ਗਈ ਅਤੇ ਵੱਡੀ ਗਿਣਤੀ ਚ ਗਿਰਫਤਾਰ ਕੀਤੇ ਕਿਸਾਨਾਂ ਨੂੰ ਲਿਜਾ ਰਹੀ ਬੱਸ ਨੂੰ ਕਿਸਾਨਾਂ ਦੇ ਸਾਥੀਆਂ ਨੇ ਬਸ ਅੱਗੇ ਧਰਨਾ ਦੇ ਕੇ ਰੋਕ ਲਿਆ ਗਿਆ । ਮੁੱਖ ਮੰਤਰੀ ਦੇ ਮਿਲਣੀ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ।
ਇਹ ਲੋਕ ਮਿਲਣੀ ਨਹੀਂ ਸਿਰਫ ਭਮੱਕੜ ਮਿਲਣੀ ਹੈ, ਸਾਨੂੰ ਮਿਲਣ ਦੀ ਬਜਾਏ ਕੀਤਾ ਗ੍ਰਿਫਤਾਰ - ਆਗੂ
ਇਸ ਮੌਕੇ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਤੇ ਜ਼ਿਲ੍ਹ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਇਹ ਕੋਈ ਲੋਕ ਮਿਲਣੀ ਪ੍ਰੋਗਰਾਮ ਨਹੀਂ ਇਹ ਤਾਂ ਸਿਰਫ ਮੁੱਖ ਮੰਤਰੀ ਦੀ ਭਮੱਕੜ ਮਿਲਣੀ ਹੈ ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਤੇ ਲੱਖਾਂ ਰੁਪਏ ਸਰਕਾਰ ਦੇ ਖਜ਼ਾਨੇ ਚੋਂ ਖਰਚ ਕੀਤੇ ਜਾ ਰਹੇ ਹਨ ਜਿਹੜਾ ਖਜ਼ਾਨਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ਨਾਲ ਭਰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਉਹ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਆਏ ਸੀ ਪਰ ਪੁਲਿਸ ਵੱਲੋਂ ਪ੍ਰੋਗਰਾਮ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ । ਉਹਨਾਂ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਕਰੀਬ ਪਿਛਲੇ ਛੇ ਮਹੀਨਿਆਂ ਤੋਂ ਮੁੱਖ ਮੰਤਰੀ ਦੀ ਅਗਵਾਈ ਵਾਲੇ ਸਹਿਕਾਰਤਾ ਵਿਭਾਗ ਅਧੀਨ ਚੱਲਦੇ ਲੈਂਡਮਾਰਗੇਜ ਚ ਬੈਂਕਾਂ ਅੱਗੇ ਪੱਕੇ ਧਰਨੇ ਚੱਲ ਰਹੇ ਹਨ ਕਿਉਂਕਿ ਇਹਨਾਂ ਬੈਂਕਾਂ ਵੱਲੋਂ ਕਿਸਾਨਾਂ ਵੱਲੋਂ ਪੂਰਾ ਕਰਜਾ ਭਰਨ ਅਤੇ ਕਲੀਅਰੈਂਸ ਸਰਟੀਫਿਕੇਟ ਮਿਲੇ ਹੋਣ ਦੇ ਬਾਵਜੂਦ ਵੀ ਖਾਲੀ ਚੈੱਕਾਂ ਰਾਹੀਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ , ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗਾਂ ਦੇਣ ਦੇ ਬਾਵਜੂਦ ਮੀਟਿੰਗ ਕਰਨ ਤੋਂ ਭੱਜ ਰਹੀ ਹੈ ਤੇ ਅੱਜ ਅਸੀਂ ਮੁੱਖ ਮੰਤਰੀ ਨੂੰ ਮਿਲ ਕੇ ਮੰਗ ਕਰਨ ਆਏ ਸੀ ਕਿ ਕਿਸਾਨਾਂ ਤੋਂ ਲੈ ਖਾਲੀ ਚੈੱਕ ਵਾਪਸ ਕੀਤੇ ਜਾਣ, ਸਹਿਕਾਰਤਾ ਵਿਭਾਗ ਅਧੀਨ ਆਉਂਦੀਆਂ ਬੈਂਕਾਂ ਚ ਵੀ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇ, ਖਨੌਰੀ ਸ਼ੰਭੂ ਬਾਡਰਾਂ ਤੋਂ ਅੰਦੋਲਨ ਨੂੰ ਖਦੇੜਨ ਸਮੇਂ ਚੋਰੀ ਹੋਏ ਕਰੋੜਾਂ ਰੁਪਏ ਦੇ ਸਮਾਨ ਦੀ ਭਰਪਾਈ ਕੀਤੀ ਜਾਵੇ, ਪਰਾਲੀ ਸਾੜਨ ਸਮੇਂ ਪ੍ਰਦੂਸ਼ਣ ਫੈਲਣ ਦੇ ਨਾਂ ਤੇ ਕਿਸਾਨਾਂ ਤੇ ਕੀਤੇ ਜਾ ਰਹੇ ਪਰਚੇ ਤੇ ਜੁਰਮਾਨੇ ਬੰਦ ਕੀਤੇ ਜਾਣ ਕਿਉਂਕਿ ਸੀਐਸਸੀ ਦੀ ਰਿਪੋਰਟ ਮੁਤਾਬਕ ਵੀ ਸਿਰਫ ਕੁਝ ਦਿਨਾਂ ਲਈ ਪਰਾਲੀ ਦੇ ਧੂਏ ਨਾਲ ਅੱਠ ਤੋਂ 10 ਫੀਸਦੀ ਪ੍ਰਦੂਸ਼ਣ ਫੈਲਦਾ ਹੈ ਜਦਕਿ ਬਾਕੀ ਪ੍ਰਦੂਸ਼ਣ ਵਹੀਕਲਾਂ ਫੈਕਟਰੀਆਂ ਆਦਤ ਤੋਂ ਨਿਕਲਦੇ ਧੂਏ ਜਾਂ ਮਿੱਟੀ ਘੱਟੇ ਆਦਿ ਨਾਲ ਫੈਲਦਾ ਹੈ, ਆਗੂਆਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਤੋਂ ਮੰਗ ਕਰਨ ਆਏ ਸੀ ਕਿ ਜਦੋਂ ਤੱਕ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਨਹੀਂ ਦਿੱਤਾ ਜਾਂਦਾ ਤੇ ਮਸ਼ੀਨਰੀ ਮੁਫਤ ਮੁਹਈਆ ਨਹੀਂ ਕਰਾਈ ਜਾਂਦੀ ਉਹਨਾਂ ਸਮਾਂ ਤੱਕ ਕਿਸਾਨਾਂ ਤੇ ਪਰਚੇ ਜਾਂ ਜੁਰਮਾਨੇ ਕਰਨੇ ਬੰਦ ਕੀਤੇ ਜਾਣ ਤੇ ਨਾਲ ਹੀ ਉਹਨਾਂ ਕਿਹਾ ਕਿ ਝੋਨੇ ਦੇ ਬਿਨਾਂ ਕਰਚੇ ਵਢਾਏ ਪਰਾਲੀ ਦੇ ਫੂਸ ਨੂੰ ਅੱਗ ਲਾਉਣ ਦੀ ਛੂਟ ਦਿੱਤੀ ਜਾਵੇ , ਝੋਨੇ ਦੇ ਪੱਕਣ ਤੱਕ ਖੇਤਾਂ ਵਾਲੀ ਸਪਲਾਈ ਪੂਰੀ ਅੱਠ ਘੰਟੇ ਦਿੱਤੀ ਜਾਵੇ, ਮੰਡੀਆਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਸਹੂਲਤਾਂ ਦੇਣ ਦੇ ਨਾਂ ਤੇ ਠੇਕੇਦਾਰਾਂ ਤੇ ਅਧਿਕਾਰੀਆਂ ਦੇ ਗਠਜੋੜ ਵੱਲੋਂ ਕਰੋੜਾਂ ਰੁਪਏ ਦੇ ਕੀਤੇ ਜਾਂਦੇ ਭਰਿਸ਼ਟਾਚਾਰ ਦੀ ਨਿਰਪੱਖ ਜਾਂਚ ਕਰਕੇ ਜਿੰਮੇਵਾਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਡੀਏਪੀ ਯੂਰੀਆ ਖਾਦ ਦੇ ਰੈਕ ਲਹਿਰਾ ਗਾਗਾ ਦੇ ਸਟੇਸ਼ਨ ਤੇ ਵੀ ਲਾਉਣੇ ਸ਼ੁਰੂ ਕੀਤੇ ਜਾਣ । ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਮਸਲਿਆਂ ਵੱਲ ਜਲਦ ਧਿਆਨ ਦੇ ਕੇ ਪੂਰਿਆਂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਰਾਮਫਲ ਸਿੰਘ ਜਲੂਰ , ਕੇਵਲ ਸਿੰਘ ਜਵੰਧਾ , ਭੂਰਾ ਸਿੰਘ ਸਲੇਮਗੜ੍ਹ ,ਕਰਮਜੀਤ ਸਿੰਘ ਭਵਾਨੀਗੜ੍ਹ, ਜਸਵੰਤ ਸਿੰਘ ਛਾਹੜ, ਮਨਿੰਦਰ ਸਿੰਘ ਲਦਾਲ , ਬਿੰਦਰ ਲੇਹਲ ਕਲਾਂ , ਕਸ਼ਮੀਰ ਸਿੰਘ ਉਗਰਾਹਾਂ, ਮਨਜੀਤ ਸਿੰਘ ਖਾਈ , ਬਲਕਾਰ ਲੇਹਲ ਖੁਰਦ , ਰਘਵੀਰ ਸਿੰਘ ਸਲੇਮਗੜ , ਬਖਸ਼ੀਸ਼ ਸਿੰਘ ਰਾਮਪੁਰਾ, ਕਾਲਾ ਭੂਟਾਲ ਕਲਾ , ਦਸ਼ਮੇਸ਼ ਡੂਡੀਆਂ , ਗੁਰਚਰਨ ਲੇਹਿਲ ਕਲਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਪਿੰਡ ਇਕਾਈਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ ।